ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ,////////ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚ ਲੁੱਟਾਂ/ਖੋਹਾਂ ਕਰਨ ਅਤੇ ਸੰਗੀਨ ਜੁਰਮਾ ਵਿੱਚ ਲੋੜੀਂਦੇ ਅਪਰਾਧੀਆ ਖਿਲਾਫ਼ ਚਲਾਈ ਤਹਿਤ ਆਲਮ ਵਿਜੈ ਸਿੰਘ ਡੀਸੀਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ, ਸਿਰੀਵੇਨੇਲਾ ਏਡੀਸੀਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਰਿਸ਼ਭ ਭੋਲਾ ਏਸੀਪੀ ਨੌਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਹਨਾਂ ਦੱਸਿਆਂ ਕਿ ਮਿਤੀ 29-10-2025 ਸਵੇਰੇ ਕਰੀਬ ਸਮਾਂ 06:00 AM ਮੁੱਦਈ ਮੁਕੱਦਮਾਂ ਰਾਮ ਨਰਾਇਣ ਸ਼ਰਮਾਂ ਪੁੱਤਰ ਕਰਤਾਰ ਚੰਦ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ। ਕੁੱਝ ਵਿਅਕਤੀਆਂ ਵੱਲੋਂ ਮੁੱਦਈ ਦੀ E-ATHER ACTIVA ਨੂੰ ਕਾਰ ਨਾਲ ਹਿਟ ਕੀਤਾ ਤੇ ਉਸ ਪਰ ਹਮਲਾ ਕੀਤਾ। ਜੋਂ ਕਾਰ ਵਿੱਚ ਚਾਰ ਲੋਕ ਸਵਾਰ ਸੀ ਅਤੇ ਕਾਰ ਵਿੱਚ ਸਵਾਰ ਨੌਜ਼ਵਾਨ ਮੁੱਦਈ ਮੁਕੱਦਮਾਂ ਦੀ ਐਕਟੀਦਾ ਖੋਹ ਕੇ ਫ਼ਰਾਰ ਹੋ ਗਏ। ਜਿਸ ਤੇ ਮੁਕੱਦਮਾਂ ਨੰਬਰ 193 ਮਿਤੀ 29-10-2025 ਜੁਰਮ 304(2), 3(5) BNS ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ।
ਪੁਲਿਸ ਪਾਰਟੀ ਵੱਲੋਂ ਖੁਫ਼ੀਆ ਅਤੇ ਤਕਨੀਕੀ ਜਾਂਚ ਨਾਲ ਮਿਤੀ 3-11-2025 ਨੂੰ ਦੋਸ਼ੀ ਸੁਮਿਤ ਹੰਸ ਪੁੱਤਰ ਤੀਰਥ ਰਾਮ ਵਾਸੀ ਮਕਾਨ ਨੰਬਰ 305 ਗਲੀ ਨੰਬਰ 07 ਨਵੀਂ ਅਬਾਦੀ ਕਰਮਪੁਰਾ ਰਤਨ ਸਿੰਘ ਚੌਂਕ ਅੰਮ੍ਰਿਤਸਰ ਨੂੰ ਉਸ ਦੇ ਘਰ ਦੇ ਨੇੜੇ ਤੋਂ ਅਤੇ ਪਰਥਮ ਸੱਚਦੇਵਾ ਪੁੱਤਰ ਸਤੀਸ਼ ਸੱਚਦੇਦਾ ਵਾਸੀ ਮਕਾਨ ਨੰਬਰ 25 ਕੀਰਤੀ ਨਗਰ ਫ਼ਿਰੋਜ਼ਪੁਰ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਜੋਂ ਦੋਸ਼ੀਆਨ ਉਕਤ ਪਾਸੇ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਖੋਹ ਕੀਤੀ ਐਕਟੀਵਾ ਦੀ ਬ੍ਰਾਮਦ ਕੀਤੀ ਗਈ। ਦੋਸ਼ੀ ਉਕਤ ਦੇ ਇੰਕਸਾਫ ਮੁਤਾਬਿਕ ਉਹਨਾਂ ਦੇ ਸਾਥੀ ਜੇਹਨ ਵਿਲੀਅਮ ਅਤੇ ਧੋਨੀ ਵੀ ਵਾਰਦਾਤ ਵਿੱਚ ਸ਼ਾਮਲ ਸੀ।
Leave a Reply